ਡਾ. ਮਾਈਕਲ ਯੂਸਫ
ਉਨ੍ਹਾਂ ਦੇ ਜਨਮ ਤੋਂ ਪਹਿਲਾਂ, ਇਹ ਬਿਲਕੁਲ ਸਪਸ਼ਟ ਸੀ ਕਿ ਪਰਮੇਸ਼ਰ ਦੇ ਕੋਲ ਮਾਈਕਲ ਯੂਸਫ ਦੇ ਲਈ ਇੱਕ ਦਰਸ਼ਨ ਹੈ|ਜਦੋਂ ਉਹਨਾਂ ਦੀ ਮਾਤਾ ਮਾਈਕਲ ਦੇ ਨਾਲ ਗਰਭਵਤੀ ਹੋਈ ਤਾਂ ਉਸ ਸਮੇਂ ਉਹਨਾਂ ਦੀ ਸੇਹਤ ਬਹੁਤ ਹੀ ਕਮਜੋਰ ਸੀ, ਅਤੇ ਕਿਉਂਕਿ ਜਨਮ ਦੇ ਸਮੇਂ ਉਹਨਾਂ ਦਾ ਜੀਵਨ ਖਤਰੇ ਦੇ ਵਿੱਚ ਸੀ, ਡਾਕਟਰਾਂ ਨੇ ਗਰਭ ਨੂੰ ਖਤਮ ਕਰਨ ਦੀ ਸਲਾਹ ਦਿੱਤੀ| ਗਰਭਪਾਤ ਦਾ ਸਮਾਂ ਨਿਰਧਾਰਿਤ ਕੀਤਾ ਜਾ ਚੁੱਕਿਆ ਸੀ|ਲੇਕਿਨ ਪਰਮੇਸ਼ਰ ਨੇ ਦਖ਼ਲ ਦਿੱਤਾ ਅਤੇ ਉਨ੍ਹਾਂ ਦੇ ਪਾਰਿਵਾਰਿਕ ਪਾਸਟਰ ਨੂੰ ਉਨ੍ਹਾਂ ਦੇ ਕੋਲ ਭਰੋਸਾ ਦਿਲਾਨ ਲਈ ਭੇਜਿਆ ਕਿ ਪਰਮੇਸ਼ਰ ਇਸ ਗਰਭਧਾਰਨ ਦੇ ਵਿੱਚ ਸ਼ਾਮਿਲ ਹੈ|ਉਸ ਨੇ ਉਹਨਾਂ ਨੂੰ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਅਤੇ ਜੋ ਬੱਚਾ ਹੋਵੇਗਾ ਉਹ “ਪ੍ਰਭੂ ਦੀ ਸੇਵਾ ਲਈ ਜਮੇਗਾ|” ਮਾਈਕਲ ਦੇ ਮਾਪੇ ਨੇ ਪਾਸਟਰ ਦੇ ਸੰਦੇਸ਼ ਨੂੰ ਪਰਮੇਸ਼ਰ ਦੇ ਸੰਦੇਸ਼ ਜਾਣਕੇ ਕਬੂਲ ਕੀਤਾ ਅਤੇ ਉਸ ਨੂੰ ਮੰਨਿਆ|ਉਹਨਾਂ ਦੀ ਮਾ ਨੇ ਉਹਨਾਂ ਨੂੰ ਜਨਮ ਦਿੱਤਾ, ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਸੋਲਾਂ ਸਾਲ ਦੀ ਉਮਰ ਦੇ ਵਿੱਚ ਆਪਣਾ ਜੀਵਨ ਪਰਮੇਸ਼ਰ ਨੂੰ ਦਿੰਦੇ ਹੋਏ ਵੇਖਿਆ|ਵਿਸ਼ਵਾਸ਼ ਕਰਦਿਆਂ ਹੋਏ ਕਿ ਪਰਮੇਸ਼ਰ ਨੇ ਉਨ੍ਹਾਂ ਨੂੰ ਮਿਸਰ ਤੋ ਬਾਹਰ ਬੁਲਾਇਆ ਹੈ, ਮਾਈਕਲ ਨੇ ਉਸ ਸਮੇਂ ਵੀਜ਼ਾ ਲਈ ਕੋਸ਼ਿਸ਼ ਕੀਤੀ ਜਦੋਂ ਕਿਸੇ ਵੀ ਯੂਨੀਵਰਸਿਟੀ ਦੇ ਵਿਧਿਆਰਥੀ ਨੂੰ ਪਾਸਪੋਰਟ ਜਾਂ ਦੇਸ਼ ਨੂੰ ਛੱਡਣ ਦੀ ਇਜਾਜਤ ਨਹੀਂ ਸੀ|ਪਰਮੇਸ਼ਰ ਨੇ ਫੇਰ ਦਖ਼ਲ ਦਿੱਤਾ,ਅਤੇ ਚਮਤਕਾਰੀ ਢੰਗ ਦੇ ਨਾਲ ਉਹ ਵੀਜ਼ਾ ਹਾਸਿਲ ਕਰਨ ਵਾਲੇ ਹੋ ਸਕੇ |ਉਹ ਅਸਟ੍ਰੇਲੀਆ ਚਲੇ ਗਏ, ਜਿੱਥੇ ਉਹਨਾਂ ਨੇ ਸਿਡਨੀ ਦੇ ਵਿੱਚ ਮੂਰ ਥਿਓਲੋਜਿਕਲ ਕਾਲਜ ਦੇ ਵਿੱਚ ਪੜ੍ਹਾਈ ਕੀਤੀ, ਪਾਸਟਰ ਦੇ ਤੋਰ ਤੇ ਨਿਯੁਕਤ ਕੀਤੇ ਗਏ, ਅਤੇ ਏਲਿਜ਼ਾਬੇਥ ਨੂੰ ਮਿਲੇ ਜੋ ਬਾਅਦ ਦੇ ਵਿੱਚ ਉਹਨਾਂ ਦੀ ਪਤਨੀ ਬਣੀ|ਫੇਰ 1977 ਦੇ ਵਿੱਚ ਯੂਸਫ ਪਰਿਵਾਰ ਅਮਰੀਕਾ ਆ ਗਏ, ਅਤੇ 1978 ਦੇ ਵਿੱਚ ਮਾਈਕਲ ਨੇ ਫ਼ੁਲਰ ਥਿਓਲੋਗਿਕਲ ਸੇਮਿਨਰੀ, ਕੈਲੀਫੋਰਨੀਆ ਤੋਂ ਧਰਮ ਵਿਗਿਆਨ ਦੀ ਮਾਸਟਰ ਦੀ ਡਿਗਰੀ ਹਾਸਿਲ ਕੀਤੀ|ਫੇਰ ਉਹਨਾਂ ਨੇਂ ਸਮਾਜਿਕ ਮਾਨਵ ਸ਼ਾਸਤਰ ਵਿੱਚ ਏਮੋਰੀ ਯੂਨੀਵਰਸਿਟੀ ਅਟਲਾਂਟਾ, ਜਾਰਜਿਆ ਤੋਂ ਡਾਕਟਰੇਟ ਕੀਤੀ|ਮਾਈਕਲ ਨੇ ਲਗਭਗ ਦਸ ਸਾਲਾਂ ਤੱਕ, 32 ਤੋ ਵੀ ਜਿਆਦਾ ਵਾਰੀ ਸੰਸਾਰ ਦੇ ਵਿੱਚ ਸਫਰ ਕਰਦੇ ਹੋਏ ਸੁਸਮਾਚਾਰ ਪ੍ਰਚਾਰ ਅਤੇ ਅਗੁਵੇਪਨ ਉੱਤੇ ਸਿੱਖਿਆ ਦਿੰਦਿਆਂ ਹੋਏ ਹਗਾਈ ਇੰਸਟੀਚਿਊਟ ਦੇ ਵਿੱਚ ਸੇਵਾ ਕੀਤੀ|31 ਸਾਲ ਦੀ ਉਮਰ ਦੇ ਵਿੱਚ ਉਹ ਮੈਨੇਜਿੰਗ ਡਰੈਕਟਰ ਦੇ ਪਦ ਉੱਤੇ ਪਹੁੰਚ ਗਏ| ਉਹਨਾਂ ਦਾ ਪਰਿਵਾਰ ਅਟਲਾਂਟਾ ਦੇ ਵਿੱਚ ਵੱਸ ਗਿਆ, ਅਤੇ 1984 ਦੇ ਵਿੱਚ, ਮਾਈਕਲ ਬਹੁਤ ਸਾਲਾਂ ਦੇ ਆਪਣੇ ਸੁਪਨੇ ਨੂੰ ਸੱਚ ਕਰਦਿਆਂ ਹੋਏ ਅਮਰੀਕਾ ਦੇ ਨਾਗਰਿਕ ਬਣ ਗਏ|ਉਹਨਾਂ ਨੇ 1987 ਦੇ ਵਿੱਚ ਚਰਚ ਆਫ ਦਾ ਅਪੋਸਟਲ ਦੀ, ਲਗਭਗ 40 ਤੋ ਥੋੜਾ ਘੱਟ ਲੋਕਾਂ ਨਾਲ, “ਸੰਤਾਂ ਨੂੰ ਤਿਆਰ ਕਰਨਾ ਅਤੇ ਖੋਏ ਹੋਏ ਲੋਕਾਂ ਨੂੰ ਲੱਭਣਾ” ਦੇ ਮਿਸ਼ਨ ਦੇ ਨਾਲ ਸਥਾਪਨਾ ਕੀਤੀ|ਉਸ ਸਮੇਂ ਤੋ ਉਹਨਾਂ ਦੀ ਕਾਲਿਸਿਆ ਅੱਜ ਵੱਧ ਕੇ 3000 ਲੋਕੀ ਹੋ ਗਾਏ ਹਨ|ਇਸ ਕਲਿਸਿਆ ਨੇ ਜ਼ਿੰਦਗੀ ਦੀ ਰਾਹ ਦੀ ਅੰਤਰਾਸ਼ਟਰੀ ਸੇਵਕਾਈ ਨੂੰ ਚਲਾਇਆ ਹੋਇਆ ਹੈ|ਜਦਕਿ ਦੇਸ਼ ਅਤੇ ਵਿਦੇਸ਼ ਵਿੱਚ ਕਰੋੜਾਂ ਲੋਕਾਂ ਇਸ ਨੂੰ ਸੁਣਦੇ ਹਨ, ਰੇਡੀਓ ਤਰੰਗਾਂ ਦੇ ਦੁਆਰਾ ਪ੍ਰਚਾਰ ਕੀਤੇ ਗਏ ਹਰੇਕ ਸੰਦੇਸ਼ ਦੇ ਪਿਛੇ, ਇੱਕ ਪਾਸਟਰ ਦਾ ਦਿਲ ਹੈ, ਜੋ ਇਨ੍ਹਾਂ ਲੋਕਾਂ ਦੀ ਪੋਸ਼ਣ ਅਤੇ ਦੇਖ-ਭਾਲ ਕਰਨਾ ਚਾਹੁੰਦਾ ਹੈ|ਸਪਸ਼ਟ ਹੈ ਕਿ ਪਰਮੇਸ਼ਰ ਨੇ ਡਾ. ਯੂਸਫ ਨੂੰ ਸੰਸਾਰ ਦੇ ਸ਼੍ਰੋਤਾਂਵਾਂ ਨੂੰ ਪ੍ਰਚਾਰ ਕਰਨ ਦੇ ਲਈ ਅਨੋਖੇ ਢੰਗ ਨਾਲ ਲੈਸ ਕੀਤਾ ਹੈ|ਜੋ ਰਾਹ ਉਹਨਾਂ ਨੇ ਲਿਆ ਹੈ ਉਹਨੇ ਉਹਨਾਂ ਨੂੰ ਵਚਨ ਦੀ ਸਪਸ਼ਟ ਸਮਝ ਅਤੇ ਪੱਕੀ ਪਕੜ ਦਿੱਤੀ ਹੈ ਜੋ ਸਭਿਆਚਾਰਾਂ ਤੋਂ ਵੱਧ ਕੇ ਹੈ|ਉਹ ਪਰਮੇਸ਼ਰ ਦੇ ਅਚੂਕ ਅਤੇ ਪ੍ਰੇਰਿਤ ਵਚਨ ਦੇ ਅਧਿਕਾਰ ਦੇ ਦੁਆਰਾ ਪ੍ਰਚਾਰ ਕਰਦੇ, ਸਿੱਖਿਆ ਦਿੰਦੇ ਅਤੇ ਗੰਭੀਰਤਾ ਦੇ ਨਾਲ ਬੁਲਾਹਤ ਦਿੰਦੇ ਹਨ|ਡਾ. ਮਾਇਕਲ ਯੂਸਫ ਪਵਿੱਤਰ ਭੂਮੀ, ਉਸਦੇ ਇਤਿਹਾਸ ਅਤੇ ਸਭਿਆਚਾਰ ਦੇ ਬਾਰੇ ਆਪਣੀ ਵਿਅਕਤੀਗਤ ਜਾਣਕਰੀ ਦੇ ਦੁਆਰਾ ਸਾਰੇ ਸੰਸਾਰ ਦੇ ਸ਼੍ਰੋਤਿਆਂ ਦੇ ਵਿੱਚ ਜੀਵਨ ਦਾ ਸੰਚਾਰ ਕਰਦੇ ਹਨ|