ਬਾਰੇ
ਮਿਨੀ ਬਾਈਬਲ ਕਾਲਜ (ਏਮਬਿਸਿ), ਇਕ ਬਾਕਾਇਦਾ ਬਾਈਬਲ ਪਾਠਕ੍ਰਮ ਹੈ, ਜਿਸਨੂੰ ਮੁੱਖ ਤੌਰ ਤੇ ਇੰਟਰਨੇਸ਼ਨਲ ਕੋਓਪਰਟਿੰਗ ਮਿਨਿਸਟ੍ਰਿਸ (ਆਈਸਿਏਮ) ਦੇ ਕਾਰਜ ਦੁਆਰਾ ਵੰਡੀਆਂ ਜਾੰਦਾ ਹੈ| ਪਾਸਟਰ ਡਿਕ ਵੁਡਵਰਡ ਦੁਆਰਾ ਵਿਕਸਿਤ, ਏਮਬਿਸਿ ਕੋਲ ੨੧੫ ਤੋਂ ਵੀ ਜ਼ਿਆਦਾ ਆਡੀਓ ਸਬਕ ਹਨ ਜੋ ਛਾਪੇ ਕਿਤਾਬਾਂ ਦੇ ਰੂਪ ਵਿੱਚ ਵੀ ਹਨ| ਸਿੱਖਿਆਵਾਂ ਵਿੱਚ ਸ਼ਾਮਲ ਹਨ ਪੁਰਾਣੇ ਅਤੇ ਨਵੇ ਨੇਮ ਦੀ ਸਾਰੀ ਸਰਵੇਖਣ, ਅਤੇ ਪਹਾੜੀ ਉਪਦੇਸ਼, ਵਿਆਹ ਅਤੇ ਪਰਿਵਾਰ ਉੱਤੇ ਡੂੰਘੇ ਅਧਿਐਨ| ਡਿਕ ਵੁਡਵਰਡ ਵਰਜੀਨੀਆ ਬੀਚ ਕਮਯੂਨਿਟੀ ਚੈਪਲ, ਵਰਜੀਨੀਆ ਬੀਚ ਵਿੱਚ ਅਤੇ ਵਿਲੀਅਮਸਬਰਗ ਕਮਯੂਨਿਟੀ ਚੈਪਲ, ਵਿਲੀਅਮਸਬਰਗ ਵਿੱਚ ਇਕ ਬਜੁਰਗ ਪਾਸਟਰ ਦੇ ਤੌਰ ਕੰਮ ਕਰ ਚੁਕੇ ਹਨ| ੧੯੮੨ ਵਿੱਚ ਜਦੋ ਪਤਾ ਚਲਿਆ ਕੀ ਪਾਸਟਰ ਵੁਡਵਰਡ ਨੂੰ ਇਕ ਦੁਰਲੱਭ ਰੀੜ੍ਹ ਦੀ ਹੱਡੀ ਦੀ ਬਿਮਾਰੀ ਹੈ ਤਾਂ ਉਨ੍ਹਾਂ ਨੇ ਏਮਬਿਸਿ ਦੀ ਰਚਨਾ ਦੀ ਸ਼ੁਰੁਆਤ ਕੀਤੀ| ੧੯੯੦ ਦੇ ਸ਼ੁਰੂ ਵਿੱਚ ਜਦੋ ਉਹ ਸਰਗਰਮੀ ਨਾਲ ਹੋਰ ਕੰਮ ਨਹੀਂ ਕਰ ਸਕੇ ਤਾਂ ਪਾਸਟਰ ਵੁਡਵਰਡ ਵਿਲੀਅਮਸਬਰਗ ਕਮਯੂਨਿਟੀ ਚੈਪਲ ਦੇ ਪਾਸਟਰ ਏਮ੍ਰੀਟਸ ਬਣ ਗਾਏ| ਅਧਰੰਗ ਹੋਣ ਦੇ ਬਾਵਜੂਦ ਪਰਮੇਸ਼ਰ ਦਾ ਕੰਮ ਪਾਸਟਰ ਵੁਡਵਰਡ ਦੇ ਜੀਵਨ ਦੁਆਰਾ ਨਹੀਂ ਰੁਕਿਆ| ਉਨ੍ਹਾਂ ਨੇ ਲਿਖਣਾ (ਇਕ ਕੰਪਿਊਟਰ ਸਾਫਟਵੇਅਰ ਦੇ ਦੁਆਰਾ), ਸਲਾਹ ਦੇਣਾ, ਇੰਟਰਨੈਟ ਉੱਤੇ ਲਿਖਣਾ ਅਤੇ ਕਈ ਲੋਕਾ ਦੀ ਸੇਵਾ ਕਰਨਾ ਅਗਲੇ ੨੦ ਸਾਲਾਂ ਤਕ ਜਾਰੀ ਰਖਿਆ ਜਦੋ ਤਕ ਪਰਮੇਸ਼ਰ ਨੇ ਉਨ੍ਹਾਂ ਨੂੰ ਮਾਰਚ ੮, ੨੦੧੪ ਨੂੰ ਘਰ ਨਹੀਂ ਬੁਲਾ ਲਿੱਤਾ| ਉਨ੍ਹਾਂ ਦੀ ਤਾਜ਼ਾ ਕਿਤਾਬ, ਮਾਰਕੇਟਪ੍ਲੇਸ ਡੀਸਾਈਪ੍ਲਸ ਦਿਸੰਬਰ ੨੦੧੩ ਵਿੱਚ ਪ੍ਰਕਾਸ਼ਿਤ ਹੋਈ ਸੀ|